PUNJAB 1984 MOVIE


ਨੀ ਮੈਂ ਕੂਜੇ ਵਿਚ ਆਊਂਗਾ ਸਵਾਹ ਬਣ ਕੇ... ਗੀਤ ਦੇ ਨਾਲ ਮੁਕਦੀ ਹੈ ਫਿਲਮ ਪੰਜਾਬ 1984... ਕੁਜ ਚਿਰ ਏਸ ਗੀਤ ਦੇ ਸਰੂਰ ਵਿਚ ਰਹ ਕੇ ਬੜਾ ਹੀ ਚੰਗਾ ਲਗਾ | ਉਂਜ ਹੁਣ ਤਕ ਗਿਣੀਆਂ ਚੁਣੀਆਂ ਹੀ ਪੰਜਾਬੀ ਫਿਲਮਾਂ ਵੇਖ ਸਕੇਆਂ ਤੇ ਉਨ੍ਹਾਂ ਵਿਚੋਂ ਵੀ ਖਾਮੋਸ਼ ਪਾਣੀ ਦੀ ਯਾਦ ਹੀ ਵਧ ਤਾਜ਼ਾ ਸੀ ਹੁਣ ਤੀਕ ਪਰ ਹੁਣ ਤੋ ਬਾਅਦ ਇੰਜ ਲਗਦਾ ਹੈ ਕਿ ਇਹ ਫਿਲਮ ਵੀ ਇਕ ਅਰਸੇ ਤਕ ਯਾਦਾਂ ਦੇ ਪਿਟਾਰੇ ਚ ਆਪਣੀ ਹੋਂਦ ਬਰਕਰਾਰ ਰਖੇਗੀ |

ਬਹੁਤ ਹੀ ਵਧੀਆ ਪਲਾਟ ਤੇ ਸਿਰਜੀ ਗਯੀ ਹੈ ਇਹ ਤੇ ਏਹੋ ਜਿਹੇ ਪਤਾ ਨਹੀਂ ਕੀਨੇ ਹੀ ਪਲਾਟ ਰੁਲਦੇ ਵੀ ਪਾਏ ਹੋਣੇ ਨੇ ਕਈ ਰੱਦੀ ਦਿਯਾ ਢੇਰੀਆਂ ਵਿਚ ਤੇ ਜਾਂ ਫਿਰ ਕਈ ਜੰਗ ਲਗਦੇ ਜਾ ਰਹੇ ਜ਼ੇਹ੍ਨਾਂ ਵਿਚ | ਕਹਾਣੀ ਦੇ ਪਾਤਰ ਤਾਂ ਜ਼ਿੰਦਗੀ ਨਾਲ ਮਿਲਦੇ ਜੁਲਦੇ ਹੀ ਪ੍ਰਤੀਤ ਹੁੰਦੇ ਨੇ ਪਰ ਸਕ੍ਰੀਨ ਦੇ ਪਾਤਰ ਨਹੀਂ |
ਕਿਰਨ ਖੇਰ ਆਪਣੇ ਪਾਤਰ ਦੀ ਉਮਰ ਤੋਂ ਕਾਫੀ ਵੱਡੀ ਲੱਗੀ
, ਤਰਾਸ਼ੇ ਹੋਏ ਕਾਲੇ ਭਰਵੱਟੇ ਸਾਰੀ ਫਿਲਮ ਵਿਚ ਹੀ ਅਖਰਦੇ ਰਹੇ, ਚਲੇਦੇ show ਵਿਚ ਵੀ ਕਿਸੇ ਨੇ ਇਸ ਗਲ ਦਾ ਖਾਸ ਜ਼ਿਕਰ ਕੀਤਾ ਤੇ ਉਚੀ ਆਵਾਜ਼ ਵਿਚ ਤਾਨਾ ਵੀ ਮਾਰੇਯਾ, Well Stitched Dresses ਤੇ ਨਿੱਕਾ ਮੋਟਾ ਹੋਰ ਵੀ ਕਈ ਕੁਝ, ਪਤਾ ਨਹੀ ਮਜਬੂਰੀ ਸੀ ਯਾ ਕੋਈ obligation ਸੀ ਕਿਰਨ ਨੂੰ ਲੈਣ ਦੀ ਤੇ ਜਾਂ ਫਿਰ ਸਿਰਫ face value ਕਰਕੇ |
ਪਵਨ ਮਲਹੋਤਰਾ ਪੰਜਾਬ ਪੁਲਿਸ ਦੇ ਅਕਸ ਮੁਤਾਬਿਕ ਕੀਤੇ ਵੀ ਫਿਟ ਬੈਠਦਾ ਨਹੀ ਸੀ ਲਗ ਰਿਹਾ - ਇਸ ਵਿਚ ਕੋਈ ਸ਼ਕ ਨਹੀਂ ਕਿ ਅਦਾਕਾਰ ਬਹੁਤ ਵਧਿਯਾ ਹੈ ਪਰ ਡੀਲ ਡੋਲ ਮੁਤਾਬਿਕ ਢੁਕਦਾ ਪ੍ਰਤੀਤ ਨਹੀਂ ਸੀ ਹੋ ਰਿਹਾ |
ਦਿਲਜੀਤ ਠੀਕ ਠਾਕ ਹੀ ਸੀ - ਗੁਟ ਤੇ ਬਝੀ ਵਧੀਆ ਘੜੀ ਸੋਹਣੇ ਪ੍ਰੇਸ ਨਵੇ ਨਕੋਰ ਕਪੜੇ ਕਈ ਥਾਈ ਸਾਰੇ ਮਾਹੋਲ ਤੋ ਉਸ ਨੂੰ ਅੱਡ ਹੀ ਦਿਖਾ ਰਹੇ ਲਗੇ |
ਸੋਨਮ ਬਾਜਵਾ ਦੇ ਨਪੇ ਤੁਲੇ expressions ਪ੍ਰਭਾਵਸ਼ਾਲੀ ਲਗੇ | ਇੰਜ ਲਗਾ ਕਿ ਉਸ ਨੂੰ ਬਿਲਕੁਲ ਸਹੀ exposure ਦਿਤਾ ਗੇਆ ਹੈ ਨਾ ਘੱਟ ਨਾ ਵਧ | ਬੜਾ convincing ਲਗਾ |
ਰਾਣਾ ਰਣਬੀਰ, ਵਿਸ਼ਵਾਸ, ਦਿਲਜੀਤ ਦਾ ਹਿੰਦੂ ਦੋਸਤ ਤੇ ਦਲਜਿੰਦਰ ਹੋਰਾਂ ਦੇ ਰੋਲ ਬਹੁਤ ਬਹੁਤ ਵਧੀਆ ਸਨ ਤੇ ਹੋਰ establish ਕੀਤੇ ਜਾਣੇ ਚਾਹਿਦੇ ਸਨ ਮਾਨਵ ਵਿਜ ਦੇ ਰੋਲ ਵਾਂਗ, ਬੜੇ ਝਟਕੇ ਜਹੇ ਨਾਲ ਮੁਕ ਗਏ ਸਭ music up ਕਰਕੇ ਜਾਂ fast flash back clips ਵਰਗਿਆ ਜੁਗਤਾਂ ਦਾ ਸਹਾਰਾ ਲੇਯਾ ਜਾ ਸਕਦਾ ਸੀ ਇਹਨਾ ਦੇ ਰੋਲ ਮੁਕਾਉਣ ਲਈ |
ਦਿਲਜੀਤ ਦੇ ਸ਼ਰੀਕ ਤੇ ਛੋਟੇ ਗੁੰਗੇ ਮੁੰਡੇ ਨੇ ਵੀ ਬਹੁਤ ਵਧੀਆ ਰੋਲ ਨਿਭਾਯਾ, ਵਧੀਆ ਲਗਾ, ਦਿਲਜੀਤ ਦੀ ਮੌਤ ਸਮੇਂ ਗੁੰਗਾ ਕਿਥੇ ਸੀ, ਜੇ ਓਹ ਉਸ ਵੇਲੇ ਸੋਨਮ ਦੇ ਪਤੀ ਨੂੰ ਝੰਬ ਰਿਹਾ ਹੁੰਦਾ ਤਾਂ ਹੋਰ impressive ਲਗਦਾ ਸ਼ਾਯਦ |

Interval ਦਾ ਸਮਾ ਇਕ ਸੀਨ ਹੋਰ ਲੰਗ ਜਾਨ ਤੋ ਬਾਅਦ ਦਾ ਕੀਤਾ ਜਾ ਸਕਦਾ ਸੀ | ਗੀਤ ਸਾਰੇ background ਵਿਚ ਸਨ ਪਰ ਕਿਤੇ ਵੀ ਅਖਰੇ ਨਹੀਂ ਸਗੋਂ ਕਹਿਣੀ ਨੂੰ ਨਾਲ ਲੈ ਕੇ ਤੁਰਦੇ ਲਗੇ | ਆਖਰੀ ਗੀਤ ਬਹੁਤ ਹੀ ਵਧੀਆ ਸੀ | ਗੀਤਾਂ ਦੇ ਬੋਲ ਬੇਹਦ ਦਿਲ ਖਿਚਵੇਂ ਸਨ | ਗੀਤਾਂ ਦੀ composition ਤਾਂ ਸੋਹਣੀ ਸੀ ਪਰ music arranger ਨੇ ਜੇ synthetic instruments ਦੀ ਬਜਾਏ original or traditional instruments ਦਾ ਸਹਾਰਾ ਲੇਯਾ ਹੁੰਦਾ ਤਾਂ ਗਲ ਬਾਤ ਹੀ ਵਖਰੀ ਹੋਣੀ ਸੀ | Background Score ਪੂਰਾ ਪੂਰਾ compliment ਕਰ ਰਿਹਾ ਲਗਾ, ਹਾਂ ਕਿਤੇ ਕਿਤੇ hype create ਕੀਤੀ ਜਾ ਸਕਦੀ ਸੀ Sanjay Leela Bhansali ਦੀ Black ਵਾਂਗ | ਖੈਰ ਏਸ ਫਿਲਮ ਚ ਕਿਤੇ ਕਿਤੇ Gulzar ਦੀ Maachis ਤੇ O.P.Mehra ਦੀ Rang De Basanti ਦੀ ਝਾਲਕਰ ਜਹੀ ਵੀ ਨਜ਼ਰ ਆਉਦੀ ਸੀ |

ਫਿਲਮ ਦੇ ਨਾਮ ਦੀ ਚੋਣ
business trick ਹੀ ਲਗੀ ਬਹੁਤੀ justified ਜਹੀ ਨੀ ਲਗੀ |
ਮਾੜੀ ਗਸ਼ਤੀ
.... dialog ਨੇ ਵਿਸ਼ੇ ਦੀ ਗਮ੍ਭੀਰਤਾ ਵਲ ਧੇਆਂਨ ਹੋਰ ਖਿਚਣ ਦੇ ਉਲਟ ਬਿਰਤੀ ਤੋੜਨ ਦਾ ਕਮ ਹੀ ਕੀਤਾ ਸ਼ਾਯਦ avoid ਕੀਤਾ ਜਾ ਸਕਦਾ ਸੀ | ਇਕ ਥਾਈਂ ਹੋਰ ਪਵਨ ਮਲਹੋਤਰਾ ਦੇ gesture ਨੇ ਵੀ ਇੰਜ ਹੀ ਕੀਤਾ ….

ਫਿਲਮ ਦਾ
graph ਉਤਾਹ ਵਲ ਜਾ ਕੇ ਨਹੀਂ ਸਗੋਂ ਉਪਰ ਹੇਠਾਂ - ਉਪਰ ਹੇਠਾਂ ਹੋ ਹੋ ਕੇ ਹੀ ਮੁਕ ਜਾਂਦਾ ਹੈ |
Locations ਵਿਚ ਥਾਣੇ ਚ ਲਗੀਆਂ ਨਵੀਆਂ ਨਕੋਰ ਤੇ ਧੋਤੀਆਂ ਟਾਈਲਾਂ ਸਮੇਂ ਤੇ ਕਾਲ ਦਾ ਭੁਲੇਖਾ ਪਾ ਰਹੀਆਂ ਸਨ | ਇਕ ਥਾਈਂ ਸਪਾਟੇ ਦੇ ਪਿਛੇ ਥਾਣੇ ਦੀ ਦੀਵਾਰ ਤੇ ਦਸਮ ਗੁਰੂ ਦੀ ਤਸਵੀਰ ਨਜ਼ਰੀ ਆਈ ਜੋ ਕਿ settings ਵਾਲਿਆਂ ਨੇ ਕਿਵੇ ਤੇ ਕਯੋਂ ਲਾਈ ਸਮਝ ਨੀ ਆਯਾ |

ਫਿਰ ਵੀ ਕੁਲ ਮਿਲਾ ਕੇ ਸਾਰੀ ਦੀ ਸਾਰੀ ਟੀਮ ਨੂੰ ਮੁਬਾਰਕ ਦੇਣ ਨੂੰ ਦਿਲ ਕਰਦਾ
- ਸਭ ਕਾਸੇ ਚ ਇਮਾਨਦਾਰੀ ਦੀ ਖੁਸ਼ਬੋ ਬੜੀ ਤੀਬਰਤਾ ਨਾਲ ਮੇਹ੍ਸੂਸ ਹੋ ਰਹੀ ਸੀ | ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰਖੇ |

ਹੁਣ ਮੈਨੂੰ ਪੰਜਾਬੀ ਫਿਲਮਾਂ ਚ ਵੀ ਚੰਗੇ ਵਿਸ਼ੇ ਆਉਣ ਦੀ ਆਸ ਬ੍ਝ੍ਨੀ ਸ਼ੁਰੂ ਹੋ ਗਯੀ ਹੈ … ਕਿਓਂ ਤੁਹਾਡਾ ਕਿ ਖਯਾਲ ਆ ?