ਦਰ੍ਮੇਆਂਨ


ਮਨੁ : ਸਾਡੇ ਤਿੰਨ ਚਾਰ ਸਾਲ ਦਾ ਬੱਚਾ
ਦਾਦੀ : ਸੱਸ
ਪ੍ਰੀਤ : ਨੁਹ੍ਹ
 

ਮਨੁ : ਦਾਦੀ ਜੀ, ਦਾਦੀ ਜੀ .... ਬਾਏ ... (ਖੁਸ਼ੀ ਖੁਸ਼ੀ ਸਕੂਲ ਜਾਂਦਾ ਹੈ)

ਪ੍ਰੀਤ : ਚਲ ਚਲ ਦਾਦੀ ਦਾ ਲਗਦਾ .... ਉਧਰ ਬਸ ਲੰਗ ਜਾਣੀ ਯਾ .....

ਦਾਦੀ ਮਨ ਮਸੋਸ ਕੇ ਰਹ ਜਾਂਦੀ ਹੈ |

ਮਨੁ ਦੇ ਦਾਦਾ ਜੀ ਨੂੰ ਗੇਯਾਂ ਅੱਜ ਦੋ ਸਾਲ ਹੋ ਗਏ ਸਨ | ਛੋਟਾ ਮੁੰਡਾ ਪਹਲਾਂ ਹੀ ਘਰ ਛਡ ਕੇ ਚਲਾ ਗਯਾ ਸੀ ਤੇ ਮਨੁ ਦਾ ਪਯੋ ਤਾਂ ਸਿਰਫ ਘਰ ਦਾ ਰੋਟੀ ਟੁਕਰ ਕਰਨ ਤਕ ਹੀ ਜਬਦਾ ਰਹ ਜਾਂਦਾ ਸੀ, ਸੋ ਦਾਦੀ ਹੁਣ ਲੈ ਦੇ ਕੇ ਨੁਹ੍ਹ ਯਾਨੀ ਕੀ ਪ੍ਰੀਤ ਦੇ ਹੀ ਆਸਰੇ ਸੀ | ਸਭ ਕੁਛ ਚੁਪ ਚਾਪ ਜਰ ਲੈਂਦੀ ਸੀ |

ਬੜੇ ਚਾ ਬੜੀਆਂ ਰੀਝਾਂ ਨਾਲ ਵੇਯਾਹਯਾ ਸੀ ਆਪਣੇ ਜਿਗਰ ਦੇ ਟੋਟੇ ਨੂੰ ....... ਉਦੋਂ ਕੀ ਪਤਾ ਸੀ |

ਦਾਦੀ ਮਨੁ ਨੂੰ ਬਹੁਤ ਪਯਾਰ ਕਰਦੀ ਸੀ ਪਰ ਨੁਹ੍ਹ ਯਾਨੀ ਪ੍ਰੀਤ ਤੋਂ ਇਹ ਬਰਦਾਸ਼ਤ ਨਹੀਂ ਸੀ ਹੁੰਦਾ |

ਦਾਦੀ ਘਰ ਦਾ ਨਿਕੜ ਸੁਕੜ ਕਰ ਕੇ ਯਾ ਤਾਂ ਮਨੁ ਦੇ ਖ਼ਯਾਲਾਂ ਚ ਗੁਆਚੀ ਰਿਹੰਦੀ ਤੇ ਜਾਂ ਫ਼ੇ ਮਨੁ ਦੇ ਦਾਦੇ ਦੀਯਾਂ ਗੱਲਾਂ ਯਾਦ ਕਰ ਕਰ ਕੇ ਆਪੇ ਹਸਦੀ ਤੇ ਆਪੇ ਰੋਂਦੀ ਰਹਿੰਦੀ |

ਪ੍ਰੀਤ ਨੂੰ ਸੱਸ ਦੀ ਦਿਤੀ ਕੋਈ ਚੀਜ਼ ਨੀ ਸੀ ਚੰਗੀ ਲਗਦੀ, ਸੌ ਸੌ ਨਖਰੇ ਕਰਦੀ ਸੀ ਤੇ ਪੇਕਯਾਂ ਦੀ ਸੁਆ ਵੀ ਸੋਨਾ ਲਗਦੀ ਸੀ | ਮਨੁ, ਪ੍ਰੀਤ ਦੀ ਵਡੀ ਉਮਰੇ ਹੋਈ ਸੰਤਾਨ ਸੀ | ਜਦੋਂ ਪ੍ਰੀਤ ਦਿਨਾਂ ਦੋ ਸੀ ਤਾਂ ਦਾਦੀ ਨੇ ਬੜੀਆਂ ਸੁਖਨਾ ਸੁਖੀਆਂ ਸਨ | ਬੜੇ ਚਾ ਕੀਤੇ ਸੀ ਪਰ ਡਰਦੇ ਡਰਦੇ | ਤੇ ਹਾਂ ਇਕ ਨਿੱਕਾ ਜਿਹਾ ਸਵੈਟਰ ਵੀ ਬੁਨਿਯਾ ਸੀ ਆਪਣੇ ਹਥੀਂ, ਜਿਸ ਨੂੰ ਓਹ ਕਦੇ ਵੀ ਪ੍ਰੀਤ ਨੂੰ ਦੇ ਨਾ ਸਕੀ ਸੀ | ਕਿਥੇ ਪੇਕਯਾਂ ਦੇ ਮਸ਼ੀਨੀ ਬੁਣਤੀ ਵਾਲੇ ਸਾਫ਼ ਸੋਹਣੇ ਤੇ ਕਿਥੇ ਇਹ ਹਥੀਂ ਬੁਣੇਯਾ | ਦੇਖਦੇਯਾਂ ਦੇਖਦੇਯਾਂ ਮਨੁ ਸਾਡੇ ਤਿੰਨਾਂ ਸਾਲਾਂ ਦਾ ਹੋ ਗਯਾ ਸੀ |


ਪ੍ਰੀਤ : (ਸੱਸ ਨੂੰ) ਮੈਂ ਜ਼ਰਾ ਪਾਰਲਰ ਤਕ ਜਾ ਰਹੀ ਆਂ | ਮਨੁ ਆ ਗਯਾ ਤਾਂ ਉਹਦੇ ਕਪੜੇ ਬਦਲ ਦਯੋ ਤੇ ਰੋਟੀ ਖੁਆ ਦੇਓ | ਚਲ ਸਿਮੀ...

ਬਸ ਵਾਲਾ ਘਰ ਦਾ ਦਰਵਾਜਾ ਖੋਲਦਾ ਹੈ

ਮਨੁ : ਦਾਦੀ .... ਦਾਦੀ ......

ਦਾਦੀ : ਆ ਗਯੇ ਦਾਦੀ ਦੇ ਲਾਡਲੇ .... (ਪਯਾਰ ਕਰਦੀ ਹੈ, ਫ਼ੇ ਮਨੁ ਦੇ ਕਪੜੇ ਬਦਲਣ ਲਈ ਉਸ ਦੇ ਕਪੜੇ ਉਤਾਰਦੀ ਹੈ, ਮਨੁ ਕਪੜੇ ਲੁਹਾ ਕੇ ਦੋੜ ਜਾਂਦਾ ਹੈ ....)

ਮਨੁ : ਨਹੀ ਪਾਨੇ .... ਦਾਦੀ ਮੈਂ ਨਹੀ ਪਾਨੇ .....

ਦਾਦੀ ਉਸ ਲਈ ਰੋਟੀ ਗਰਮ ਕਰਨ ਲਗਦੀ ਹੈ ....

ਥੋੜੀ ਦੇਰ ਬਾਅਦ .....

ਮਨੁ : ਦਾਦੀ.... (ਉਸ ਨੇ ਇਕ ਭੀੜਾ ਜਿਹਾ ਸਵੈਟਰ ਫਾਸਾਯਾ ਹੋਯਾ ਹੈ ਤੇ ਹਸੀ ਜਾ ਰਿਹਾ ਹੈ)

ਦਾਦੀ : ਦਾਦੀ ਦੇ ਲਾਡਲੇ ... ਦਾਦੀ ਦੇ ਲਾਡਲੇ ਨੇ ਆਹ ਕੀ ਪਾਯਾ ਹੈ ... (ਇਹ ਓਹੀ ਸਵੈਟਰ ਸੀ ਜੋ ਦਾਦੀ ਨੇ ਕਦੇ ਬੜੇ ਪਯਾਰ ਨਾਲ ਮਨੁ ਲਈ ਹੀ ਬੁਣੇਯਾ ਸੀ)

ਮਨੁ : ਮੈਂ ਤਾਂ ਇਹੀ ਪਾਨਾ, ਇਹੀ ਪਾਨਾ, ਇਹੀ ਪਾਨਾ.....

ਦਾਦੀ ਦਾ ਮਨ ਭਰ ਆਉਦਾ ਹੈ, ਓਹ ਉਸ ਨੂੰ ਚੁਮਦੀ ਚੱਟਦੀ ਪਯਾਰ ਕਰਦੀ ਹੈ ਤੇ ਬਾਹਾਂ ਚ ਭਰ ਕੇ ਰੋਂਦੀ ਹੋਈ ਮਨੁ ਦੇ ਦਾਦੇ ਦੀ ਫੋਟੋ ਸਾਮਨੇ ਆ ਕੇ ਉਸ ਨੂੰ ਪਲੋਸਦੀ ਤੇ ਪਯਾਰ ਕਰਦੀ ਹੈ |

ਘਰ ਦਾ ਦਰਵਾਜਾ ਖੁਲਦਾ ਹੈ | ਮਨੁ ਦਾਦੀ ਦੀ ਗੋਦ ਚੋਂ ਉਤਰ ਕੇ ਮਾਂ ਵਲ ਨੂੰ ਭਜਦਾ ਹੈ | ਪ੍ਰੀਤ ਉਸ ਨੂੰ ਗਰਮੀ ਰੁਤੇ ਸਵੈਟਰ ਪਾਈ ਵੇਖ ਕੇ ਗੁਸੇ ਨਾਲ ਭਰ ਜਾਦੀ ਹੈ |

ਇਕ ਪਾਸੇ ਦਾਦੀ ; ਦੂਜੇ ਪਾਸੇ ਪ੍ਰੀਤ ਤੇ ਵਿਚਕਾਰ ਮਨੁ .....