ਇਸ ਦੁਨਿਯਾਂ ਚ ਹਰ ਕੋਈ ਉਡਣਾ ਲੋਚਦਾ ਹੈ ਹਰ ਕੋਈ ਚਾਹੁੰਦਾ ਹੈ ਇਕ ਲੰਬੀ, ਉੱਚੀ ਤੇ ਬੇਪਰਵਾਹ ਪਰਵਾਜ਼ ਤੇ ਓਹ ਵੀ ਆਪਣੇ, ਆਪਣੇ ਖੰਬਾਂ ਦੇ ਬਲ ਬੂਤੇ, ਪਰ ਇਹੋ ਜਿਹੀ ਪਰਵਾਜ਼ ਭਰਨ ਦੇ ਮੌਕਾ ਇਥੇ ਕਿਸੇ ਕਿਸੇ ਨੂੰ ਹੀ ਮਿਲਦੇ ਨੇ ਬਹੁਤੇ ਤਾਂ ਆਪਣੀ ਏਸ ਪਰਵਾਜ਼ ਨੂੰ ਉਡੀਕਦੇ ਹੀ ਰਹ ਜਾਂਦੇ ਨੇ, ਤੇ ਇਸ ਉਡੀਕ ਵਿਚ ਉਹ ਹੌਲੀ ਹੌਲੀ ਜਾਂ ਤਾਂ ਦੂਜੇਆਂ ਦੀ ਪਰਵਾਜ਼ ਚ ਆਪਣੀ ਖੁਸ਼ੀ ਭਾਲਣਾ ਸ਼ੁਰੂ ਕਰ ਦਿੰਦੇ ਨੇ ਤੇ ਜਾਂ ਫੇ ਆਪਣੇ ਆਪ ਨੂੰ ਇਹ ਕਹ ਕੇ ਧਰਵਾਸਾ ਜੇਹਾ ਦੇ ਲੈਂਦੇ ਨੇ ਕੇ:
ਦੋ ਪੈਰ ਘਟ ਤੁਰਿਏ, ਪਰ ਤੁਰਿਏ ਮੜਕ ਦੇ ਨਾਲ
ਏਸ ਵਾਰ ਵੀ ਕਈਆਂ ਨੇ ਆਪਣੇ ਖੰਬਾਂ ਨਾਲ ਪਰਵਾਜ਼ ਭਰਨ ਦਾ ਮਨ ਬਣਾਯਾ, ਮੌਕਾ ਸੀ World Theatre Day.
ਪ੍ਰੋ. ਜਗਦੀਸ਼ ਗਰਗ, ਕ੍ਰਾਂਤੀਪਾਲ, ਨੀਰਜ, ਰਾਜਦੀਪ, ਸੁਖਵਿੰਦਰ ਸੁੱਖੀ, ਅੰਕੁਰ ਤੇ ਲਗਭਗ ਸਾਰੇ ਹੀ ਕੁਝ ਨਾ ਕੁਝ ਕਰਨ ਦੀ ਸੋਚ ਰਹੇ ਸਨ | ਹਰ ਵਾਰ ਦੀ ਤਰਾਂ ਦਿਨ ਥੋੜੇ, ਸਿਰ ਤੇ ਪੇਪਰ, ਸਪਾਂਸਰਾਂ ਦੀ ਅਣਹੋਂਦ ਪਰ ਹੋਂਸਲੇ ਬੁਲੰਦ | ਸੁਣਨੇ ਨੂੰ ਆਯਾ ਕੇ ਪਹਿਲੀ ਵਾਰ ਜਲੰਧਰ ਚ ਏਸ ਮੌਕੇ 12 ਤੋਂ 15 ਦੇ ਕਰੀਬ ਨਾਟਕ ਹੋਣ ਜਾ ਰਹੇ ਨੇ |
All India Radio Jalandhar ਦਾ ਵੀ ਸੁਤਾ ਮੋਹ ਜਾਗੇਯਾ - ਰੱਬੀਂ ਸਬੱਬ ਬਣਿਆ ਤੇ - ਨਾਟਕ ਨੂੰ ਹਾਂ ਹੋ ਗਯੀ | ਘਰ ਦਾ ਜੋਗੀ ਜੋਗੜਾ ਵਾਲੀ ਗੱਲ ਕੇ, ਸੁਖਵਿੰਦਰ ਸੁਖੀ ਜਿਸਨੇ ਆਪ ਪਿਛਲੇ ਦਿਨੀਂ ਬ-ਕੌਲ ਆਪ ਸੁਖਵਿੰਦਰ ਸੁਖੀ ਕਈ ਬੇਹਦ ਕਾਮਯਾਬ ਨਾਟਕ ਕਿਤੇ ਤੇ ਕਰਾਏ ਨੂੰ ਨਾ ਕਹ ਕੇ ਚੰਡੀਗੜ ਤੋਂ ਅਨੀਤਾ ਦੇਵਗਨ ਤੇ ਅਮ੍ਬ੍ਰ੍ਸਰ ਤੋਂ ਕੇਵਲ ਧਾਲੀਵਾਲ ਨੂੰ ਸਦਾ ਘ੍ਲੇਆ ਗੇਯਾ | ਦੋਵੇਂ ਮਨ ਗਏ ਹੈਂ ਹੁਣ ਕੀ ਕਰੀਏ | 2 ਨਾਟਕ ਕਿਦਾਂ ਹੋਣਗੇ ? ਸਲਾਹ ਬਣੀ ਬੀ ਕੋਈ ਨੀ ਦੋਵੇਂ ਕਰਾ ਲਾਓ ਦੋਵੇਂ ਇਕੋ ਦਿਨ ਦੋਵੇਂ ਰਖ ਲਾਓ ਜਿਨੁ ਨਾ ਪੁਗਦਾ ਹੋਊ ਆਪੇ ਮਨਾ ਕਰ ਦੁ, ਪਰ ਹੈਂ ਇਹ ਕੀ ਇਹ ਤਾ ਫੇ ਦੋਵੇਂ ਮਨ ਗਏ | ਹੁਣ ਤਾਂ ਸੱਪ ਦੇ ਮੁੰਹ ਚ ਕੋੜਕਿਰਲੀ ਵਾਲਾ ਹਿਸਾਬ ਹੋ ਗਯਾ | ਅਗੇ ਖੂਹ ਤੇ ਪਿਛੇ ਖਾਈ | ਮਾਰ ਦਵੋ ਛਾਲ ਦੇਖੀ ਜਾਉ ਫੈਸਲਾ ਹੋਇਆ - ਦੋਵੇਂ ਨਾਟਕ ਹੋਣਗੇ | ਪਰ ਹੁਣ ਹੋਰ ਭਸੂੜੀ 27 ਮਾਰਚ ਨੂੰ ਤਾਂ SUNDAY ਹੈ, ਯਾਨੀ ਐਤਵਾਰ, ਯਾਨੀ ਕੀ ਰਵੀਵਾਰ, ਯਾਨੀ ਕੀ ਹਫਤੇ ਚ ਦੂਜਾ ਛੁਟੀ ਵਾਲਾ ਦਿਨ (ਪਹਿਲਾ ਤਾਂ ਸ਼ਨੀਵਾਰ ਹੁੰਦਾ ਹੈ ਨਾ) ਸਰਕਾਰੀ ਬਾਬੂ ਤੇ ਉਹ ਵੀ ਛੁਟੀ ਵਾਲੇ ਦਿਨ - ਨਾ ਜੀ ਨਾ, ਏਹੋ ਜਿਹੀ ਭੈੜੀ ਪਿਰਤ ਨਿ ਪਾਣੀ, ਏਨੂ ਤੁਸੀਂ 25 ਨੂੰ ਕਰ ਲਾਓ ਜੀ, ਕੀ ਫ਼ਰਕ ਪੈਂਦਾ ਹੈ, ਅਖੇਂ ਡ੍ਰਾਮਾ ਹੀ ਕਰਨੈ ਸੋ ਜੀ 27 ਨੂੰ ਨਾ ਸਹੀ 25 ਨੂੰ ਸਹੀ ਡਰਾਮਾ ਹੋ ਗੇਯਾ, ਮਾਫ਼ ਕਰਨਾ ਡਰਾਮੇ ਹੋ ਗਏ, ਬਹੁਤ ਬਹੁਤ ਧੰਨਵਾਦ - ਆਕਾਸ਼ਵਾਣੀ |
ਉਧਰ L.P.U. ਚ North Zone Culture Center, Patiala ਨੂੰ ਪਤਾ ਨੀ ਕੀ ਹੋਯਾ - 6 ਦਿਨਾਂ ਨਾਟਕ ਮੇਲਾ ਰਖ ਤਾ ਨਾਟਕਾਂ ਦੀ ਫੇਰਿਸਤ ਚ ਝਾਤ ਮਾਰੀ ਤਾਂ ਨਾਮ ਲਭਾ ਸੁਖਵਿੰਦਰ ਸੁਖੀ ਦਾ ਨਹੀਂ ਨਹੀਂ ਇਹ ਕੋਈ ਹੋਰ ਹੋਣਾ ਪਰ ਨਹੀਂ ਨਾਟਕ ਰੌਣਕਾਂ ਹੈ ਤਾਂ ਫੇ ਤਾਂ ਇਹ ਓਹੀ ਰੇਡਿਓ ਵਾਲੇ ਹੀ ਨੇ - ਮੱਥਾ ਠਣਕਿਯਾ, ਅਛਾ ਜੀ ਤਾਂ ਏਸ ਤਰਾਂ ਦੇ ਨਾਟਕ ਆ ਰਹੇ ਨੇ ? ਘਰ ਦੇ ਭਾਗ ਤਾਂ ਡੇਓਡੀ ਤੋਂ ਹੀ ਪਤਾ ਲਗ ਗਏ ਸੀ ਪਰ ਫੇ ਸੋਚੇਆ ਨਹੀਂ ਯਾਰ ਏਸ ਤਰਾਂ ਨਿ ਸੋਚਣਾ, ਜਾਵਾਂਗੇ, ਸਾਰਿਆਂ ਨੂੰ ਇਕੋ ਤੱਕੜੀ ਚ ਤੋਲਣਾ ਵੀ ਤਾਂ ਠੀਕ ਨਹੀਂ | ਸੋ ਜੀ ਮੰਨ-ਮਨਾ ਕੇ ਦੋ ਕੁ ਨਾਟਕ ਦੇਖਣ ਗੇਯਾ ਹੀ ਗੇਯਾ, ਪਰ ਕਾਨੁ, ਸਾਡੇ ਏਨੇ ਭਾਗ ਕਿਥੇ, ਜੀਦਾ ਡਰ ਸੀ ਓਹੀ ਹੋਯਾ, ਜੇ ਤੁਸੀਂ ਰੌਣਕਾਂ ਦੇਖੇਯਾ ਹੋਵੇ ਤਾਂ ਇਹ ਸਮਝ ਲਾਓ ਕੀ 6 ਦਿਨ ਓਥੇ ਰੌਣਕਾਂ ਹੀ ਹੁੰਦਾ ਰਿਹਾ | ਇਹ ਸੋਚ ਕੇ ਅਫਸੋਸ ਹੋਏਆ ਕੇ ਏਦਾ ਮਤਲਬ ਸਿਰਫ Jalandhar ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਹੀ ਆਵਾ ਉਤੇਯਾ ਪੇਯਾ ਹੈ | ਕਿਸੇ ਨੇ ਨਾਟਕਾਂ ਦੀ ਗੱਲ ਛੇੜੀ ਤਾਂ ਨਾ ਚਾਹੁੰਦੇ ਹੋਵੇ ਵੀ ਮੂਹੋਂ ਨਿਕਲ ਹੀ ਗਿਆ : बर्बाद गुलिस्तां करने को बस एक ही उल्लू काफी था, अंजाम-ए गुलिस्तां मत पूछो हर शाख पे उल्लू बैठा है |
ਏਸੇ ਵਹਿਣ ਚ ਪਤਾ ਨੀ ਕਿਥੋਂ ਵਿਚੇ Jet Airways ਦੀ landing ਹੋ ਗਈ, ਯਾਨੀ Baath Castel ਚ ਜਿਥੇ ਕੀ ਮਹਿੰਗੀਆਂ ਮਹਿੰਗੀਆਂ ਪਾਰਟੀਆਂ ਤੇ ਵੇਆਹ ਹੁੰਦੇ ਨੇ ਓਥੇ Jet Airways ਦੇ ਮਾਲਿਕ ਦੀ ਧੀ ਆਪਣਾ ਨਾਟਕ ਲੈ ਕੇ ਆ ਗਈ | English ਨਾਟਕ Black Comedy | ਸੁਣੇਯਾ ਬਯੀ ਓਥੇ ਸਿਰਫ V.V.I.P ਲੋਕਾਂ ਨੂ ਹੀ ਸਦੇਯਾ ਗਿਆ ਹੈ | ਅਛਾ ਫੇ ਤਾਂ ਯਾਰ ਜਾਣਾ ਚਾਹਿਦਾ ਹੈ ਨਾਟਕ ਜਰੂਰ ਹੀ ਅਤ ਹੋਣਾ ਏ | ਸੋ ਜੀ ਪਿਆਸਾ ਕਾਂ ਆਪਣੀ ਪਿਆਸ ਬੁਝਾਉਣ ਲਈ ਸਮੰਦਰ ਵਲ ਨੂੰ ਉਡ ਚਾਲੇਯਾ | V.V.I.P ਕੋਟੇ ਚ ਸੀਟ ਵੀ ਮਾਰ ਲਈ | ਮਾਰ ਤੇਰੀ ਅੰਨਾ ਪੈਹਾ ਲਾ ਤਾ ਨਾਟਕ ਤੇ ਬੀਬੀ ਨੇ, ਲਗਣਾ ਜਾਯੇਜ਼ ਵੀ ਸੀ ਕਿਓਕੇ ਓਹ ਤਾਂ ਕਹਿਣ ਨੂੰ ਇਕ ਇਕ ਨਾਟਕ ਸੀ ਅਸਲ ਚ ਤਾਂ ਕਈ ਨਾਟਕ ਸਨ ਜੇਹੜੇ Parellel ਚਲਣੇ ਸਨ | Jet Airways ਦੀਆਂ Air Hostess ਤੇ ਓਹ ਵੀ ਜਲੰਧਰ ਚ ਕਿਥੋਂ ਮਿਲਦਿਆਂ ਭਲਾ ਰੋਜ਼ ਰੋਜ਼ | ਉਧਰ ਸਟੇਜ ਦੇ ਅਨੇ-ਬਨੇ ਖੜਿਆਂ Airhostes ਨਾਟਕ ਨੂੰ ਦੇਖ ਕੇ ਹਸ ਰਹੀਆਂ ਸਨ, ਤੇ ਓਧਰ ਮੇਰੇ ਵਰਗੇ ਓਹਨਾਂ ਨੂੰ ਉਧਰ ਨੂੰ ਹਸਦਿਆਂ ਦੇਖ ਦੇ ਏਧਰਲੇ ਬਨੇ ਪਰਸਨ ਹੋ ਰਹੇ ਸਨ | ਉਹਨਾਂ ਨੂੰ ਦੇਖ ਕੇ ਵੀ ਜੇ ਮੈਂ ਕਹਾਂ ਕੀ ਨਾਟਕ ਮਾੜਾ ਸੀ ਤਾਂ ਇਹ ਸਰਾਸਰ ਨਾ-ਇਨਸਾਫੀ ਹੋਵੇਗੀ | 3 ਮੰਜਿਲਾ ਸਟੇਜ, ਕੀਮਤੀ ਵਸਤਰ, ਮੇਹੇਂਗਾ ਸੈਟ, ਹਰ ਕਿਸੇ ਕੋਲ Sharukh Khan ਵਾਲੇ ਮੁਹੰ ਦੇ ਨਾਲ ਲਗਣ ਵਾਲੇ ਸਟੇਜੀ ਮਾਇਕ, Fully A\C ਹਾਲ, ਹਰ ਤਰਾਂ ਦੀ ਵਿਸਕੀ, ਹਰ ਤਰਾਂ ਦਾ ਖਾਨਾ . . . . ਏਨੇ ਸਾਰੇ ਨਾਟਕ ਚਲ ਰਹੇ ਸਨ ਕੇ ਸਮਝ ਹੀ ਨੀ ਸੀ ਆਂਦਾ ਕੇ ਕੇਹੜਾ ਦੇਖਾਂ ਤੇ ਕੇਹੜਾ ਛੱਡਾਂ | ਨਾਟਕ ਖਤਮ ਹੋਣ ਤੇ ਨਾਟਕ ਦੀ Director ਵੀ stage ਤੇ ਆ ਕੇ ਕਈ ਨਾਟਕ ਕਰ ਗਈ, ਪਹਿਲਾ ਇਹ ਕੀ ਲਤ ਟੁੱਟੀ ਹੋਣ ਦੇ ਬਾਵਜੂਦ stage ਤੇ ਆ ਕੇ ਖੜ੍ ਗਯੀ, ਦੂਜਾ ਉਹਨੂੰ ਬਾਰ ਬਾਰ ਖੁਰਕ ਉਠ ਰਹੀ ਸੀ, ਦੋ ਕੁ ਵਾਰੀ ਉਹਨੇ ਆਪਣੀਆਂ ਕਛਾਂ ਚ ਹੱਥ ਮਾਰਿਆ ਵੀ ਪਰ ਗੱਲ ਨੀ ਬਣੀ, ਅਖੀਰ ਉਸ ਪਿਯੋ ਦੀ ਧੀ ਨੇ ਆਪਣੇ ਗਲੇ ਥਾਣੀਂ ਹੱਥ ਪਾ ਕੇ ਚੰਗਾ ਰਗੜਾ ਦਿਤਾ ਤੇ ਤਾਂ ਜਾ ਕੇ ਖੁਰਕ ਸ਼ਾਂਤ ਹੋਯੀ | ਇਹ ਸਬ ਸਾਰਿਆਂ ਦਿਆਂ ਅਖਾਂ ਦੇ ਸਾਹਮਣੇ ਹੋਇਆ, ਤੇ ਏਸ ਨੂੰ ਦੇਖ ਕੇ ਇਹ ਪਕਾ ਹੋ ਗਿਆ ਕੇ ਸ਼ਰਮ ਹਯਾ ਤਾਂ ਬਸ Middle Class ਦੀ ਹੀ ਬਿਮਾਰੀ ਹੈ, ਸਮਾਜ ਦਾ Upper ਤੇ Lower ਵਰਗ ਦੋਵੇਂ ਏਸ ਬਿਮਾਰੀ ਤੋਂ ਦੂਰ ਦੂਰ ਮੁਕਤ ਨੇ | Script ਬਹੁਤ ਹੀ ਸੋਹਣੀ ਸੀ ਪਰ execution ਓਨੀ ਹੀ ਰੱਦੀ | ਏਸ ਨਾਟਕ ਦੇ ਖਤਮ ਹੋਣ ਤੇ ਮੈਨੂੰ ਵੀ ਇਕ ਨਾਟਕ ਕਰਨਾ ਪਿਆ, ਜਾਂਦੀ ਜਾਂਦੀ Director ਨੂੰ ਰੋਕ ਲੇਯਾ ਤੇ ਕੇਹਾ :
Me: Excuse me Namrata Ji.
Director: (ਫੋਨ ਤੇ) एक मिनट होल्ड करना .... जी?
Me: I belong to Jalandhar and came here specially to see your play. It was really good.
Director: Thank you.
Me: I must say you that. आप please आगे भी अपनी Productions ले कर Jalandhar ज़रूर आयें
Director: Oh Thank you so much. This is the biggest complement I have ever received. Thank you. आप please खाना खये बिना नहीं जाइऐगा
Me: जी Thanks & Good Night.
Director: Good Night.
ਹੁਣ ਮੈਂ ਓਸ ਫੁਦੁ ਨਾਟਕ ਦੀ ਤਾਰੀਫ਼ ਕੀਤੀ ਜਾਂ ਕੀ ਓਸ ਦੇ Parellel ਚਲਣ ਵਾਲੇ ਡਰਾਮੇਆਂ ਦੀ, ਤੁਸੀਂ ਸਮਝ ਹੀ ਗਏ ਹੋਵੋਗੇ |
ਪ੍ਰੋ. ਜਗਦੀਸ਼ ਗਰਗ ਤੇ ਪ੍ਰੋ. ਅੰਕੁਰ ਨੇ ਕੋਸ਼ਿਸ਼ ਤਾਂ ਜ਼ਰੁਰ ਕੀਤੀ ਪਰ ਗੱਲ ਬਣੀ ਨਹੀਂ, ਉਹ ਚਾਹ ਕੇ ਵੀ ਨਾਟਕ ਨਹੀਂ ਕਰ ਸਕੇ | ਰਾਜਦੀਪ ਨੇ ਕੇਹਾ ਕੀ ਓਹ ਤਾਂ ਬਾਅਦ ਵਿਚ ਕਰਨਗੇ ਕ੍ਰਾਂਤੀਪਾਲ ਤੇ ਨੀਰਸ ਕੋਸ਼ਿਸ਼ ਮਾਫ਼ ਕਰਨਾ ਸ਼੍ਰੀ ਨੀਰਜ ਕੌਸ਼ਿਕ (ਨੀਰਜ ਨੂੰ ਬਹੁਤ ਪਿਆਰ ਕਰਨ ਵਾਲੇ ਕਈ ਵਾਰ ਉਸ ਨੂੰ ਇੰਜ ਵੀ ਕਹਿ ਲੈਂਦੇ ਨੇ) ਜੀ ਨੇ ਮੈਦਾਨ ਨਹੀਂ ਛਡਿਆ ਕ੍ਰਾਂਤੀਪਾਲ ਨੇ Red Cross ਵਿਚ ਤੇ ਸ਼੍ਰੀ ਨੀਰਜ ਜੀ ਨੇ K.L. Sehgal Hall ਚ ਨਾਟਕ ਕੀਤੇ | ਦੋਵੇਂ ਦੇਸ਼ ਭਗਤ ਯਾਦਗਾਰ ਹਾਲ ਦੇ ਬੜੇ ਕਰੀਬੀ ਰਹੇ ਨੇ ਪਰ ਦੋਵਾਂ ਨੇ ਏਸ ਵਾਰ ਓਥੇ ਨਹੀਂ ਕੀਤਾ ਯਾ ਕੇ ਉਹਨਾਂ ਨੂੰ ਹਾਲ ਵਾਲਿਆਂ ਕਰਨ ਨਹੀਂ ਦਿੱਤਾ ਯਾ ਕੇ ਉਹਨਾਂ ਦੀ ਕੋਸ਼ਿਨ ਦੇਸ਼ ਭਗਤ ਹਾਲ ਵਾਲਿਆਂ ਦੀ Internal Politics ਦੀ ਭੇਟਾ ਚੜ ਗਈ, ਰੱਬ ਹੀ ਜਾਣੇ ਕਈ ਸਵਾਲ ਨੇ | ਮੈਂ ਨੀਰਜ ਤੇ ਕ੍ਰਾਂਤੀ ਦੀ ਸਫਲ ਕੋਸ਼ਿਸ਼ ਨੂੰ ਜ਼ਰੂਰ ਸਲਾਮ ਕਰਦਾਂ ਹਾਂ ਭਾਂਵੇ ਮੈਂ ਦੋਵੇਂ ਥਾਈਂ ਨਹੀਂ ਅਪੜ ਸਕਿਆ ਪਰ report ਇਹ ਸੀ ਕੀ ਕ੍ਰਾਂਤੀ ਦਾ ਨਾਟਕ ਪੂਰਾ Youth Festival ਸੀ ਤੇ ਨੀਰਜ ਦੇ ਓਹੀ - ਨੀਰਸ | ਇਹ ਗਲ ਵਖਰੀ ਹੈ ਕਿ ਅਗਲੇ ਦਿਨਾਂ ਦੀਆਂ ਦੀਆਂ ਅਖਬਾਰਾਂ ਕੁਝ ਹੋਰ ਕਹਿਦਿਆਂ ਦਿਸੀਆਂ ਬੜੀ ਸ਼ਲਾਗਾ ਕੀਤੀ ਸਾਰੀ Press ਨੇ, ਕਿਤੇ ਕਿਤੇ ਤਾਂ Full Page Coverage ਵੀ ਦਿਤੀ, ਜਿਸ ਨੂੰ ਦੇਖ ਕੇ ਮੰਨ ਨੂੰ ਖੁਸ਼ੀ ਮਿਲੀ |
ਮੇਰਾ ਸੁਭਾਗ ਕੇ ਡਾ. ਆਤਮਜੀਤ ਹੁਰਾਂ ਆਪ ਮੈਨੂੰ ਫੋਨ ਕਰ ਕੇ ਆਪਣਾ ਨਾਟਕ 'ਮੈਂ ਤਾਂ ਇਕ ਸਾਰੰਗੀ ਹਾਂ' ਦੇਖਣ ਲਈ ਚੰਡੀਗੜ ਆਉਣ ਦਾ ਸੱਦਾ ਦਿੱਤਾ | ਦਿਨ ਸੀ ਓਹੀ 27 ਮਾਰਚ ਯਾਨੀ World Theatre Day. ਪਿਆਸਾ ਕਾਂ ਇਕ ਵਾਰ ਫੇਰ ਉਡਿਆ ਤੇ ਆ ਪਹੁੰਚਿਆ ਚੰਡੀਗੜ | ਜਾ ਕੇ ਪਤਾ ਲਗਾ ਕੇ ਉਥੇ ਜਲੰਧਰ ਦੇ ਹੀ ਆਰਟਿਸਟਾਂ ਨੇ ਆਪਣੀ Painting Exhibition ਵੀ ਲਗਾਯੀ ਹੋਯੀ ਹੈ Paintings ਵੇਖ ਕੇ ਬੜਾ ਚੰਗਾ ਲਗਾ ਤੇ ਨਾਟਕ ਵੇਖ ਕੇ ਓਦੂ ਵੀ ਵਧ | ਅਨੀਤਾ ਸਬਦੀਸ਼ ਤੇ ਸੰਗੀਤਾ ਗੁਪਤਾ ਨੂੰ ਮੰਚ ਤੇ ਵੇਖਦਿਯਾਂ ਹੀ ਯਕੀਨ ਹੋ ਗਯਾ ਕਿ ਲੈ ਬਈ ਪੁੱਤਰਾ ਇਹ ਤਾਂ ਨਿ ਹਿਲਣ ਦਿੰਦਿਆਂ ਹੁਣ, ਤੇ ਹੋਇਆ ਵੀ ਉਦਾਂ ਹੀ N.S.D. ਤੋਂ Ashok Sagar Bhagat ਜੀ ਦੀ Light Design, Parvin Jaggi ਦੀ execution, Kamal Tiwari ਜੀ ਦਾ Music, ਸਬ ਕੁਝ ਆਲਾ ਦਰਜੇ ਦਾ | ਏਸ Team ਨੂੰ ਡਾ. ਆਤਮਜੀਤ ਹੀ ਜੋੜ ਸਕਦੇ ਸਨ | 'ਮੈਂ ਕਿੱਸਾ ਬਹੁਤ ਅਜੀਬ ਹਾਂ ਕਿਤੇ ਜਰਬ ਕਿਤੇ ਤਕਸੀਮ ਹਾਂ'- ਵਰਗੇ ਗੀਤਾਂ ਨੇ ਕੀਲ ਕੇ ਰਖ ਦਿਤਾ | ਜਿਸ ਪਿਆਸ ਨੂੰ ਲੈ ਕੇ ਮੈਂ ਨਾਟਕ ਦੇਖਣ ਗਿਆ ਸੀ, ਉਹ ਧੁਰ ਅੰਦਰ ਤਕ ਸ਼ਾਂਤ ਤੇ ਤ੍ਰਿਪਤ ਹੋ ਗਈ | ਕਿੰਨਾ ਚੰਗਾ ਹੋਵੇ ਜੇਕਰ ਏਹੋ ਜੇਹੇ ਨਾਟਕ ਪੂਰੇ ਪੰਜਾਬ ਨੂੰ ਦੇਖਣ ਨੂੰ ਮਿਲਣ | ਨਾਟਕ ਆਲਾ ਦਰਜੇ ਦਾ ਬੇਸ਼ਕ ਸੀ ਹੀ ਪਰ ਨਾਲ ਹੀ ਇਸ ਦੇ ਕੁਝ ਪੱਖ ਏਹੋ ਜਿਹੇ ਵੀ ਸਨ ਜੋ ਜੇਕਰ ਨਾ ਹੁੰਦੇ ਤਾਂ ਸਚਮੁਚ ਹੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਣੀ ਸੀ ਇਕ - ਡਾ. ਪਾਲੀ ਭੁਪਿੰਦਰ ਦਾ stage conduct ਕਰਨ ਦਾ ਢੰਗ ਕਾਸ਼ ਕੇ ਨਾਟਕ ਦੇ ਮੇਆਰ ਦਾ ਹੁੰਦਾ, ਦੂਜਾ ਕਿ ਕਾਸ਼ ਅਨੀਤਾ ਦਾ ਗਲਾ ਠੀਕ ਹੁੰਦਾ ਤਾਂ ਕਿ ਓਹ ਆਪਣੀ Voice ਨੂੰ ਹੋਰ Modulate ਕਰ ਸਕਦੀ ਤੇ ਤੀਜਾ ਇਹ ਕਿ ਨਾਟਕ ਨੂੰ ਜਿਸ ਸਿਖਰ ਤੇ ਲਿਜਾਣ ਵਿਚ Director ਕਾਮਯਾਬ ਹੋ ਗਿਆ ਸੀ, ਕਾਸ਼ ਕੇ ਓਹ ਓਥੋਂ ਹੇਠਾਂ ਨਾ ਡਿਗਦਾ | ਪਾਲੀ ਦਾ ਤੇ ਅਨੀਤਾ ਦੇ ਗਲੇ ਦਾ ਤਾਂ Director ਕੁਝ ਨਹੀ ਸੀ ਕਰ ਸਕਦਾ ਪਰ ਹਾਂ ਪਾਤਰਾਂ ਦੇ ਓਸ ਘੜਮਸ ਦਾ ਜ਼ਰੂਰ ਕੁਝ ਕੀਤਾ ਜਾ ਸਕਦਾ ਸੀ | ਪਾਤਰਾਂ ਨੇ ਅੰਤ ਵਿਚ stage ਤੇ ਆ ਕੇ ਘੜਮਸ ਜਿਹਾ ਪਾ ਕੇ ਉਸ ਦੀ ਸਾਰੀ ਮੇਹਨਤ ਤੇ ਪਾਣੀ ਪਾ ਦਿਤਾ | ਮੈਂ ਏਸ ਲਈ ਕਸੂਰਵਾਰ ਵੀ Director ਨੂੰ ਹੀ ਮੰਨਦਾ ਹਾਂ - ਜੋ ਆਪਣੇ ਪਾਤਰਾਂ ਨੂੰ ਇਹ ਨਹੀਂ ਸਮਝਾ ਸਕੇਆ ਕਿ ਪਰਦਾ ਹੋਣ ਤੋਂ ਬਾਅਦ ਮੰਚ ਤੇ ਆ ਕੇ ਉਹ ਆਪਣੀ ਮਕਬੂਲਤਾ ਵਧਾ ਨਹੀਂ ਰਹੇ ਹੁੰਦੇ ਸਗੋਂ ਘਟਾ ਰਹੇ ਹੁੰਦੇ ਨੇ, ਤੇ ਨਾਲ ਹੀ Director ਦੇ ਸਿਰ ਵੀ ਆਪਣੇ ਹਥੀਂ ਸੁਆਹ ਪਾ ਰਹੇ ਹੁੰਦੇ ਨੇ | ਇਥੇ ਰਤਨ ਥੀਅਮ ਦੀ ਯਾਦ ਆ ਜਾਂਦੀ ਹੈ, ਜਿਸ ਦੇ artist ਇਨਾਂ ਫੁਕਰੀਆਂ ਤੋਂ ਬਚ-ਬਚਾ ਕੇ ਨਾਟਕ ਨੂੰ ਲੋਕਾਂ ਦੇ ਘਰ ਤਕ ਤੋਰਨ ਵਿਚ ਉਸ ਦਾ ਪੂਰਾ ਸਾਥ ਦਿੰਦੇ ਨੇ |
ਮੇਰੀ ਇਹ ਪਿਆਸ ਤਾਂ ਜ਼ਰੂਰ ਬੁਝੀ ਪਰ ਉਡੀਕ ਅਜੇ ਵੀ ਜਿਓਂ ਦੀ ਤਿਓਂ ਬਰਕਰਾਰ ਹੈ ਕਾਸ਼ ਕੇ ਏਡੀ ਸੁਲਝੀ ਹੋਈ Team ਹਰ ਨਾਟਕਕਾਰ ਨੂੰ ਨਸੀਬ ਹੋਵੇ ਕਾਸ਼ ਇਹ ਉਡੀਕ - ਉਡੀਕ ਨਾ ਰਹੇ |